Harpal Kaur Tibbi

Directions

Harpal Kaur Tibbi ਡੇਮੋ ਕਰੇਟ ਮਨਰੇਗਾ

29/10/2026

ਅੱਜ ਮਾਨਸਾ ਧਰਨੇ ਵਿੱਚ ਸ਼ਮੂਲੀਅਤ ਕੀਤੀ। ਭੰਬਾ ਵੱਦੀ ਮਾਮਲੇ 'ਚ ਮਾਨਸਾ ਕੈਂਚੀਆਂ ਤੋਂ ਪੁਲਿਸ ਵੱਲੋਂ ਰਾਤੋ-ਰਾਤ ਚੁੱਕ ਕੇ ਨਾਭੇ ਲਾਗੇ ਛੱਡੀ ਗਈ ਧੀ ਜਦੋਂ ਅੱਜ ਫਿਰ ਹਿੰਮਤ ਕਰਕੇ ਧਰਨੇ 'ਚ ਪਹੁੰਚੀ, ਤਾਂ ਝੋਟੇ ਦੇ ਬਾਪ ਵੱਲੋਂ ਉਸਦਾ ਸਰੋਪਾਓ ਪਾ ਕੇ ਵਿਸ਼ੇਸ਼ ਮਾਨ-ਸਨਮਾਨ ਕੀਤਾ ਗਿਆ। ਦੇਖੋ ਝੋਟੇ ਦੇ ਬਾਪ ਦੇ ਬੋਲ ਤੇ ਪੂਰੀ ਵੀਡੀਓ...
​ਵੱਧ ਤੋਂ ਵੱਧ ਸ਼ੇਅਰ ਕਰੋ!
​

29/10/2026
29/10/2026

ਮਾਨਸਾ ਧਰਨੇ ਤੋਂ ਸੱਚੀ ਆਵਾਜ਼! 🚨
ਅੱਜ ਮਾਨਸਾ ਧਰਨੇ ਵਿੱਚ ਪਹੁੰਚ ਕੇ ਮੌਕੇ 'ਤੇ ਮੌਜੂਦ ਵੀਰ ਨਾਲ ਖਾਸ ਗੱਲਬਾਤ ਕੀਤੀ। ਭੰਮਾ ਵੱਡੀ ਵਿੱਚ ਹੋਏ ਅਤਿਆਚਾਰ ਅਤੇ ਨੌਜਵਾਨ ਦੀ ਲਾਸ਼ ਖੋਹਣ ਦੀ ਪੂਰੀ ਦਰਦਨਾਕ ਕਹਾਣੀ ਵੀਰ ਨੇ ਆਪਣੇ ਸ਼ਬਦਾਂ ਵਿੱਚ ਬਿਆਨ ਕੀਤੀ ਹੈ। ਇਸ ਵੀਡੀਓ ਵਿੱਚ ਵੀਰ ਨੇ ਪੰਜਾਬ ਦੇ ਹਰ ਇੱਕ ਜਾਗਦੇ ਜ਼ਮੀਰ ਵਾਲੇ ਇਨਸਾਨ ਨੂੰ ਇੱਕ ਖਾਸ ਅਪੀਲ ਵੀ ਕਪੰਜਾਬੀ ਤੱਕ ਪਹੁੰਚਾਉਣ ਲਈ ਵੱਧ ਤੋਂ ਵੱਧ ਸ਼ੇਅਰ ਕਰੋ!

​

ਚੋਰੀ ਤਾਂ ਰਾਤ ਦੇ ਹਨੇਰੇ 'ਚ ਹੁੰਦੀ ਹੈ, ਪਰ ਜੋ ਮਾਨਸਾ ਵਿੱਚ ਭੰਮਾ ਵਾਲੇ ਮਾਮਲੇ 'ਚ ਹੋਇਆ, ਉਹ ਪੁਲਿਸ ਮੁਲਾਜ਼ਮਾਂ ਵੱਲੋਂ ਦਿਨ-ਦਿਹਾੜੇ ਮਾਰਿਆ ਗ...
28/10/2026

ਚੋਰੀ ਤਾਂ ਰਾਤ ਦੇ ਹਨੇਰੇ 'ਚ ਹੁੰਦੀ ਹੈ, ਪਰ ਜੋ ਮਾਨਸਾ ਵਿੱਚ ਭੰਮਾ ਵਾਲੇ ਮਾਮਲੇ 'ਚ ਹੋਇਆ, ਉਹ ਪੁਲਿਸ ਮੁਲਾਜ਼ਮਾਂ ਵੱਲੋਂ ਦਿਨ-ਦਿਹਾੜੇ ਮਾਰਿਆ ਗਿਆ ਡਾਕਾ ਹੈ!
​ਇਹ ਕੋਈ ਮਾਨਸਾ ਜਾਂ ਭੰਮਾ ਵਿੱਚ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਹਨਾਂ ਨੇ ਸਮਨਦੀਪ ਨੂੰ 'ਲਾਵਾਰਸ' ਕਹਿ ਕੇ ਫੂਕਿਆ, ਫਿਰ ਗੁਲਜ਼ਾਰ ਨੂੰ 'ਲਾਵਾਰਸ' ਦੱਸ ਕੇ ਫੂਕ ਦਿੱਤਾ ਅਤੇ ਅੱਜ ਵੀ ਇਹ ਉਹੀ ਕਾਰਾ ਕਰਨ ਚੱਲੇ ਸਨ!
​ਜੋ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਸਾਫ਼ ਦਿਸ ਰਿਹਾ ਹੈ ਕਿ ਕਿਵੇਂ ਮੁਲਾਜ਼ਮ ਸਾਡੇ ਮੁੰਡਿਆਂ ਦੀਆਂ ਵੱਖੀਆਂ ਵਿੱਚ ਧੱਕੇ ਨਾਲ ਡੰਡੇ ਮਾਰ ਰਹੇ ਹਨ ਅਤੇ ਖਿੱਚ-ਖਿੱਚ ਕੇ ਲੈ ਕੇ ਜਾ ਰਹੇ ਹਨ। ਇਨ੍ਹਾਂ ਮੁਲਾਜ਼ਮਾਂ ਦੀਆਂ ਫੋਟੋਆਂ ਵੱਧ ਤੋਂ ਵੱਧ ਵਾਇਰਲ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਇਨ੍ਹਾਂ ਨੂੰ ਥੋੜ੍ਹੀ ਬਹੁਤ ਸ਼ਰਮ ਆਵੇ।
​ਅਸੀਂ ਅਕਸਰ ਕਹਿ ਦਿੰਦੇ ਹਾਂ ਕਿ "ਇਹ ਵੀ ਸਾਡੇ ਘਰਾਂ ਦੇ ਹੀ ਮੁੰਡੇ ਨੇ", ਪਰ ਇਹ ਕਾਹਦੇ ਸਾਡੇ ਘਰਾਂ ਦੇ ਨੇ? ਜੇ ਸਾਡੇ ਆਪਣੇ ਹੁੰਦੇ, ਤਾਂ ਕੀ ਸਾਡੇ ਹੀ ਧੀਆਂ-ਪੁੱਤਾਂ ਨਾਲ ਇਸ ਤਰ੍ਹਾਂ ਕੁੱਟਮਾਰ ਕਰਦੇ? ਸਾਡਾ ਹੀ ਨਮਕ ਖਾ ਕੇ ਉੱਥੇ ਹੀ ਹਰਾਮ ਕਰਦੇ ਨੇ। ਇਹ ਸਰਕਾਰਾਂ ਦੇ ਇੰਨੇ ਗੁਲਾਮ ਬਣ ਚੁੱਕੇ ਨੇ।
​ਬਹੁਤ ਚੰਗਾ ਕੀਤਾ ਜੋ ਅੱਜ ਮਾਨਸਾ ਧਰਨੇ ਦੇ ਵਿੱਚੋਂ ਇਨ੍ਹਾਂ ਨੂੰ ਸਾਫ਼ ਕਹਿ ਦਿੱਤਾ ਗਿਆ ਕਿ ਹੁਣ ਇਹ ਧਰਨੇ ਵਿੱਚੋਂ ਲੰਗਰ ਨਹੀਂ ਛਕਣਗੇ! ਇੰਨੇ ਦਿਨਾਂ ਤੋਂ ਉੱਥੇ ਹੀ ਢਿੱਡ ਭਰ ਕੇ, ਸਾਡੇ ਹੀ ਮੁੰਡਿਆਂ 'ਤੇ ਲਾਠੀਆਂ ਵਰ੍ਹਾ ਰਹੇ ਸਨ।
​ਜਿਹੜੇ ਲੋਕ ਲਿਖ ਰਹੇ ਨੇ ਕਿ "ਲਾਸ਼ ਚੋਰੀ ਕੀਤੀ", ਉਹ ਸੁਧਾਰ ਕਰਨ—ਚੋਰੀ ਲੁਕ ਕੇ ਹੁੰਦੀ ਹੈ, ਜੋ ਸਰੇਆਮ ਗੁੰਡਾਗਰਦੀ ਨਾਲ ਕੀਤਾ ਜਾਵੇ, ਉਹ ਡਾਕਾ ਹੁੰਦਾ ਹੈ!
​

28/10/2026

🔴 ਕੀ ਪੰਜਾਬ 'ਚ ਨਵਾਂ ਰਿਵਾਜ ਚੱਲ ਪਿਆ? ਪਹਿਲਾਂ ਪੁੱਤ ਮਾਰੋ, ਫਿਰ ਮਾਂ-ਬਾਪ 'ਤੇ ਤਸ਼ੱਦਦ ਕਰਕੇ ਲਾਸ਼ਾਂ ਖੋਹੋ!
ਭੰਮਾਵੱਦੀ ਮਾਮਲੇ 'ਚ ਪੁਲਿਸ-ਪ੍ਰਸ਼ਾਸਨ ਦੀ ਧੱਕੇਸ਼ਾਹੀ ਸਭ ਹੱਦਾਂ ਪਾਰ ਕਰ ਚੁੱਕੀ ਹੈ। ਲੋਕਾਂ ਦੀਆਂ ਦਿੱਤੀਆਂ ਰੋਟੀਆਂ ਤੇ ਚਾਹਾਂ ਪੀ ਕੇ ਪ੍ਰਸ਼ਾਸਨ ਉਨ੍ਹਾਂ 'ਤੇ ਹੀ ਡੰਡੇ ਬਹਾ ਰਿਹਾ ਹੈ! ਲੱਖਾ ਸਿਧਾਣਾ ਤੇ ਸਾਥੀਆਂ ਸਮੇਤ 11 ਬੰਦੇ ਠਾਣਿਆਂ 'ਚ ਡੱਕਣ ਤੋਂ ਬਾਅਦ ਅੱਜ ਲੋਕਾਂ ਨੇ ਮਾਨਸਾ DC ਦਫ਼ਤਰ ਦਾ ਘੇਰਾਓ ਕਰ ਲਿਆ ਹੈ।
ਸਰਕਾਰ ਦੇ ਇਸ 'ਜਾਬਰ' ਦਾ ਜਵਾਬ ਪੰਜਾਬ ਦੇ ਲੋਕ ਸ਼ਾਂਤਮਈ 'ਸਬਰ' ਅਤੇ ਏਕੇ ਨਾਲ ਦੇਣਗੇ।
ਵਾਇਰਲ ਬੀਬੀ ਦਾ ਪੂਰਾ ਬਿਆਨ ਅਤੇ ਮਾਨਸਾ ਦੀ ਜ਼ਮੀਨੀ ਹਕੀਕਤ ਸੁਣਨ ਲਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ!

28/10/2026

ਸਾਡੇ ਪੰਜਾਬ ਦੇ ਸਿੰਘਾਂ ਨੇ, ਸਾਡੇ ਪੰਜਾਬ ਦੇ ਲੋਕਾਂ ਨੇ ਅੱਜ ਸਾਬਿਤ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਅੱਜ ਵੀ ਜਾਗਦੀਆਂ ਜ਼ਮੀਰਾਂ ਵਾਲੇ ਬੈਠੇ ਨੇ। ਗੁਰੂ ਦੀਆਂ ਲਾਡਲੀਆਂ ਫੌਜਾਂ ਗੱਡੀਆਂ ਦੇ ਕਾਫ਼ਲਿਆਂ ਨਾਲ ਪਹੁੰਚੀਆਂ ਅਤੇ ਲੋਕ ਭਾਰੀ ਗਿਣਤੀ ਦੇ ਵਿੱਚ ਅੱਜ ਮਾਨਸਾ ਪਹੁੰਚੇ। ਸਾਰੇ ਵੀਰਾਂ-ਭੈਣਾਂ ਨੂੰ ਅਪੀਲ ਹੈ ਕਿ ਵੱਧ ਤੋਂ ਵੱਧ ਮਾਨਸਾ ਪਹੁੰਚੋ! — ਹਰਪਾਲ ਕੌਰ ਸਿੱਧੂ
​

28/10/2026

ਪਹਿਲਾਂ ਇਹ ਵੀਡੀਓ ਧਿਆਨ ਨਾਲ ਦੇਖੋ... ਪਿੰਡ ਭੰਮੀ ਕਲਾਂ ਦੇ ਪਰਿਵਾਰ ਨਾਲ ਸਰਕਾਰ ਅਤੇ ਪੁਲਿਸ ਵੱਲੋਂ ਕੀਤਾ ਜਾ ਰਿਹਾ ਧੱਕਾ ਸਭ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ।
​ਵੇਖੋ ਕਿਵੇਂ ਪਰਿਵਾਰ ਦੇ ਜੀਆਂ ਨੂੰ ਗੱਡੀ ਵਿੱਚ ਕਾਬੂ ਕਰਕੇ ਬੰਦੀ ਬਣਾਇਆ ਗਿਆ, ਮਾਨਸਾ ਕੈਂਚੀਆਂ ਤੋਂ ਧਰਨੇ ਦੇ ਮੁੱਖ ਆਗੂਆਂ ਨੂੰ ਸ਼ਰੇਆਮ ਚੁੱਕ ਲਿਆ ਗਿਆ, ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਅਤੇ ਪੁਲਿਸ ਵੱਲੋਂ ਸ਼ਰੇਆਮ ਹੁੱਜਾਂ ਮਾਰ ਕੇ ਧੱਕੇਸ਼ਾਹੀ ਕੀਤੀ ਗਈ। ਪੰਜਾਂ ਕਕਾਰਾਂ ਦੀ ਹੋਈ ਬੇਅਦਬੀ ਅਤੇ ਲਾਸ਼ ਖੋਹਣ ਦੀ ਘਟਨਾ ਨੇ ਸਭ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।
​ਸਰਕਾਰ ਪੂਰੀ ਤਰ੍ਹਾਂ ਆਪਣੇ ਜਾਬਰ 'ਤੇ ਆ ਚੁੱਕੀ ਹੈ, ਪਰ ਅਸੀਂ ਘਬਰਾਉਣਾ ਨਹੀਂ—ਆਪਾਂ ਇਸ ਜਾਬਰ ਦਾ ਜਵਾਬ ਸਬਰ ਨਾਲ ਦਿਆਂਗੇ!
​ਮੇਰੀ ਸਾਰੇ ਪੰਜਾਬੀਆਂ ਅਤੇ ਇਨਸਾਫ਼ ਪਸੰਦ ਲੋਕਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਮਾਨਸਾ ਵੱਲ ਪਹੁੰਚੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰੀ ਧੱਕੇਸ਼ਾਹੀ ਦਾ ਸੱਚ ਹਰ ਘਰ ਤੱਕ ਪਹੁੰਚਾਓ!
​"ਪਿੰਡ ਭੰਮੀ ਕਲਾਂ: ਸਰਕਾਰ ਜਾਬਰ 'ਤੇ ਆਈ, ਆਪਾਂ ਜਾਬਰ ਦਾ ਜਵਾਬ ਸਬਰ ਨਾਲ ਦਿਆਂਗੇ! ਵੱਧ ਤੋਂ ਵੱਧ ਮਾਨਸਾ ਪਹੁੰਚੋ")
​

Address

Tibbi Ravidaspura
Sunam
148028

Website

Alerts

Be the first to know and let us send you an email when Harpal Kaur Tibbi posts news and promotions. Your email address will not be used for any other purpose, and you can unsubscribe at any time.

Shortcuts

Share

Nearby health & beauty businesses